Punjab Infoline

ਗੀਤ 'ਜੱਟ ਦੇ ਹਾਲਾਤ' ਦੀ ਵੀਡੀਓ ਸ਼ੂਟਿੰਗ ਮੁਕੰਮਲ-ਬੂਟਾ ਸੋਨੀ

July 17, 2017
ਤਲਵੰਡੀ ਸਾਬੋ,17 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦਮਦਾਰ ਆਵਾਜ਼ ਦੇ ਮਾਲਿਕ ਅਤੇ ਉੱਭਰਦੇ ਗਾਇਕ ਦੀਪ ਵੜਿੰਗ ਦੇ ਪਹਿਲੇ ਸਿੰਗਲ ਟਰੈਕ 'ਜੱਟ ਦੇ ਹਾਲਾਤ' ਦੀ ਵੀਡੀਓ ਮੁਕੰਮਲ ਫ਼ਿਲਮਾਅ ਲਈ ਗਈ ਹੈ ਜਿਸ ਦੀ ਸ਼ੂਟਿੰਗ ਬਠਿੰਡਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਕੀਤੀ ਗਈ ਹੈ। ਉਕਤ ਜਾਣਕਾਰੀ ਦਿੰਦਿਆਂ ਗੀਤ ਦੀ ਪੇਸ਼ਕਸ਼ ਕਰ ਰਹੇ ਗਾਇਕ ਤੇ ਗੀਤਕਾਰ ਬੂਟਾ ਸੋਨੀ ਨੇ ਦੱਸਿਆ ਕਿ ਇਸ ਗੀਤ ਨੂੰ ਗਾਇਕ ਦੀਪ ਵੜਿੰਗ ਨੇ ਬਹੁਤ ਹੀ ਪ੍ਰਭਾਵਸ਼ਾਲੀ ਆਵਾਜ਼ ਵਿੱਚ ਗਾਇਆ ਹੈ ਜਦੋਂ ਕਿ ਗੀਤਕਾਰ ਬਲਜਿੰਦਰ ਸੇਖੂ ਦੇ ਲਿਖੇ ਇਸ ਗੀਤ ਨੂੰ ਸੰਗੀਤਕ ਧੁੰਨਾਂ ਨਾਲ ਸ਼੍ਰੀ ਰਵੀ ਸ਼ੰਕਰ ਨੇ ਸ਼ਿੰਗਾਰਿਆ ਹੈ।
ਗੀਤ ਦੇ ਫ਼ਿਲਮਾਂਕਣ ਸਮੇਂ ਸੈੱਟ 'ਤੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਗੀਤ ਨੂੰ ਆਪਣੀਆਂ ਮਨਮੋਹਕ ਅਦਾਵਾਂ ਨਾਲ ਮਾਡਲ ਹਰਮਨ ਅਤੇ ਮਿਸ ਜੋਤੀ ਤੋਂ ਇਲਾਵਾ ਮਿਸ ਤਮੰਨਾ, ਡੈਵਿਡ ਸੋਨੀ, ਨਵਦੀਪ ਬੱਬੂ, ਖੁਸ਼ੂ ਸ਼ਰਮਾ, ਦੀਪਕ ਵਰਮਾ, ਗਗਨਦੀਪ, ਰੁਪਿੰਦਰ ਮਾਹੀ, ਕੁਲਦੀਪ ਸ਼ੌਂਕੀ ਅਤੇ ਦਵਿੰਦਰ ਸੋਨੀ ਨੇ ਗੀਤ ਵਿੱਚ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ ਹੈ।

Back Home


Punjab Infoline For:
Laptop and PC
Site By:
Ludhiana Web Hosting