Punjab Infoline

ਸਬ ਡਵੀਜਨਲ ਡੇਂਗੂ ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਡੇਂਗੂ ਦੇ ਖਾਤਮੇ ਲਈ ਉਲੀਕੀਆਂ ਯੋਜਨਾਵਾਂ

July 17, 2017
ਤਲਵੰਡੀ ਸਾਬੋ, 17 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਪ੍ਰਧਾਨਗੀ ਹੇਠ ਸਬ ਡਵੀਜਨਲ ਡੇਂਗੂ ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਡੇਂਗੂ ਬੁਖਾਰ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਇਸ ਦੀ ਰੋਕਥਾਮ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਡਾ. ਅਸ਼ਵਨੀ ਕੁਮਾਰ ਨੇ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ/ਮੁਲਾਜਮਾਂ ਨੂੰ ਡੇਂਗੂ ਦੀ ਰੋਕਥਾਮ ਲਈ ਯੋਗ ਉਪਰਾਲੇ ਕਰਨ ਲਈ ਕਿਹਾ। ਬਿਸ਼ਨ ਕੁਮਾਰ ਕਾਰਜ ਸਾਧਕ ਅਫਸਰ ਤਲਵੰਡੀ ਸਾਬੋ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਮੱਛਰ ਮਾਰਨ ਲਈ ਫੌਗਿੰਗ ਜਲਦੀ ਹੀ ਕੀਤੀ ਜਾਵੇਗੀ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਫੀਵਰ ਸਰਵੇ ਦੌਰਾਨ ਜਿਨ੍ਹਾਂ ਘਰਾਂ/ਸੰਸਥਾਵਾਂ ਵਿੱਚ ਲਾਰਵਾ ਮਿਲਿਆ ਹੈ ਉਹਨਾਂ ਨੂੰ ਨੋਟਿਸ ਜਾਰੀ ਕਰ ਕੇ ਚਲਾਨ ਕੱਟੇ ਜਾਣਗੇ। ਇਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਖਾਲਸਾ ਸਕੂਲ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਜਾਵੇਗਾ ਅਤੇ ਤਲਵੰਡੀ ਸਾਬੋ, ਰਾਮਾਂ ਅਤੇ ਮੌੜ ਮੰਡੀ ਵਿਖੇ ਡੇਂਗੂ ਬਚਾਅ ਸਬੰਧੀ ਮੁਨਿਆਦੀ ਕਰਵਾਈ ਜਾਵੇਗੀ। ਇਸ ਵਿੱਚ ਦਵਿੰਦਰ ਕੁਮਾਰ ਸੀਨੀਅਰ ਸਹਾਇਕ ਨਗਰ ਪੰਚਾਇਤ ਦਫਤਰ, ਤਿਰਲੋਕ ਸਿੰਘ ਬਲਾਕ ਐਜੂਕੇਟਰ, ਸੁਖਦੇਵ ਸਿੰਘ ਐਸ. ਆਈ., ਬਿਕਰਮਜੀਤ ਸਿੰਘ ਵਾਈਸ ਪ੍ਰਿੰਸੀਪਲ ਖਾਲਸਾ ਸਕੂਲ, ਡਾ. ਰਿਸ਼ੂ ਗਰਗ, ਚਮਕੌਰ ਸਿੰਘ ਫਾਰਮਾਸਿਸਟ, ਪਰਮਜੀਤ ਕੌਰ ਦਫਤਰ ਸੀ. ਡੀ. ਪੀ. ਓ. ਮੌੜ ਅਤੇ ਗੁਰਪ੍ਰੀਤ ਸਿੰਘ ਹਾਜਰ ਸਨ।

Back Home


Punjab Infoline For:
Laptop and PC
Site By:
Ludhiana Web Hosting