Punjab Infoline

ਵਣ ਮਹਾਂਉਤਸਵ ਤਹਿਤ ਮਾਲਵਾ ਕਲੱਬ ਅਤੇ ਨਸ਼ਾ ਵਿਰੋਧੀ ਮੰਚ ਵੱਲੋਂ ਪੌਦੇ ਲਗਾਏ ਗਏ

July 17, 2017
ਤਲਵੰਡੀ ਸਾਬੋ, 17 ਜੁਲਾਈ (ਗੁਰਜੰਟ ਸਿੰਘ ਨਥੇਹਾ)- ਜ਼ਿਲ੍ਹਾ ਕਾਨੂੰਨੀ ਅਥਾਰਿਟੀ ਬਠਿੰਡਾ ਦੇ ਸਹਿਯੋਗ ਨਾਲ ਸਮਾਜ ਸੇਵੀ ਕਲੱਬ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਨੇ ਵਣ ਮਹਾਂਉਤਸਵ ਤਹਿਤ ਧਰਤੀ ਨੂੰ ਹਰਿਆ-ਭਰਿਆ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦੇ ਉਪਰਾਲੇ ਤਹਿਤ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਦੀ ਅਗਵਾਈ ਹੇਠ ਪਿੰਡ ਦੇ ਸ਼ਮਸਾਨਘਾਟ ਅੰਦਰ 170 ਦੇ ਕਰੀਬ ਪੌਦੇ ਲਗਾਏ ਗਏ। ਪੌਦੇ ਲਗਾਉਣ ਦੀ ਸ਼ੁਰੂਆਤ ਜ਼ਿਲ੍ਹਾ ਲੀਗਲ ਸੈੱਲ ਅਥਾਰਿਟੀ ਦੇ ਮੈਂਬਰ ਸਤਿੰਦਰ ਸਿੰਘ ਸਿੱਧੂ, ਮੇਜਰ ਸਿੰਘ ਕਮਾਲੂ ਤੇ ਇੰਸਪੈਕਟਰ ਫੂਡ ਸਲਾਈ ਵਿਭਾਗ ਰੁਪਿੰਦਰਜੀਤ ਸਿੰਘ ਨੇ ਕੀਤੀ। ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਕਲੱਬ ਮੈਂਬਰਾਂ ਵੱਲੋਂ ਪੌਦੇ ਲਗਾਉਣ ਦੇ ਨਾਲ-ਨਾਲ ਇੰਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਕਲੱਬ ਵੱਲੋਂ ਨਿਭਾਈ ਜਾਵੇਗੀ।
ਇਸੇ ਤਰ੍ਹਾਂ ਹੀ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਵੀ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਪਿੰਡ ਗੁਰੂਸਰ ਦੇ ਸਰਕਾਰੀ ਸਕੂਲ ਵਿਖੇ ਪੌਦੇ ਲਗਾਏ ਹਨ। ਜਿਕਰਯੋਗ ਹੈ ਨਸ਼ਾ ਵਿਰੋਧੀ ਮੰਚ ਵੱਲੋਂ ਵਿਢੀ ਇਸ ਮੁਹਿੰਮ ਦੇ ਤਹਿਤ ਤਲਵੰਡੀ ਸਾਬੋ ਬਲਾਕ ਦੇ ਸਾਰੇ ਪਿੰਡਾਂ ਵਿੱਚ ਹੀ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸ ਮੰਚ ਵੱਲੋਂ ਜਿੱਥੇ ਪਿੰਡਾਂ ਵਿੱਚ ਪੌਦੇ ਲਗਾਏ ਜਾ ਰਹੇ ਉੱਥੇ ਨੈਤਿਕਤਾ ਵਿਸ਼ੇ 'ਤੇ ਸੈਮੀਨਾਰ ਅਤੇ ਨੁੱਕੜ ਨਾਟਕ ਵੀ ਕੀਤੇ ਜਾ ਰਹੇ ਹਨ ਤਾਂ ਕਿ ਨੌਜਵਾਨਾਂ ਅੰਦਰ ਨੈਤਿਕਤਾ ਦੇ ਗੁਣ ਵੀ ਭਰੇ ਜਾ ਸਕਣ।
ਇਸ ਮੌਕੇ ਪੁਲਿਸ ਇੰਸਪੈਕਟਰ ਸ਼ਮਸ਼ੇਰ ਸਿੰਘ ਸਿੱਧੂ, ਸਰਪੰਚ ਮੱਘਰ ਸਿੰਘ, ਹਰਦੀਪ ਸਿੰਘ ਖਾਲਸਾ ਪੰਚ, ਗੁਰਵਿੰਦਰ ਬੁੱਟਰ, ਗਗਨਦੀਪ ਸਿੱਧੂ, ਹੈਪੀ ਸਿੱਧੂ, ਗੁਰਪ੍ਰੀਤ ਸਿੱਧੂ, ਹਰਮਨ ਸਿੰਘ ਸਿੱਧੂ, ਰਣਜੀਤ ਗਿੱਲ, ਬੇਅੰਤ ਸਿੰਘ, ਜਗਦੀਸ਼ ਸਿੰਘ ਖਾਲਸਾ, ਪਿੰਡ ਵਾਸੀ ਅਤੇ ਕਲੱਬ ਮੈਂਬਰ ਮੂਦ ਸਨ।

Back Home


Punjab Infoline For:
Laptop and PC
Site By:
Ludhiana Web Hosting