Punjab Infoline

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਤਿੰਨ ਬੱਚਿਆਂ ਦੀ ਨਵੋਦਿਆ ਲਈ ਚੋਣ ਹੋਈ

July 17, 2017
ਤਲਵੰਡੀ ਸਾਬੋ, 17 ਜੁਲਾਈ (ਗੁਰਜੰਟ ਸਿੰਘ ਨਥੇਹਾ)- ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਜਵਾਹਰ ਨਵੋਦਿਆ ਵਿਦਿਆਲਾ ਤਿਉਣਾ ਪੁਜਾਰੀਆਂ ਲਈ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਤਿੰਨ ਵਿਦਿਆਰਥੀਆਂ ਦੀ ਚੋਣ ਜਵਾਹਰ ਨਵੋਦਿਆ ਵਿਦਿਆਲਿਆ ਸੰਮਤੀ ਵੱਲੋਂ ਲਈ ਗਈ ਪ੍ਰੀਖਿਆ 'ਚੋਂ ਪਾਸ ਹੋ ਜਾਣ ਨਾਲ ਹੋ ਗਈ ਹੈ।
ਇਸ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਪਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਸਕੂਲ ਦੇ ਜਵਾਹਰ ਨਵੋਦਿਆ ਤਿਉਣਾ ਪੁਜਾਰੀਆਂ ਦੀ ਪ੍ਰੀਖਿਆ 'ਚ ਸਫਲ ਰਹੇ ਕਰਨਵੀਰ ਸਿੰਘ ਪੁੱਤਰ ਸ. ਮੰਦਰ ਸਿੰਘ ਛੇਵੀਂ ਜਮਾਤ, ਸੁਖਪ੍ਰੀਤ ਕੌਰ ਪੁੱਤਰੀ ਗੁਰਪਾਸ ਸਿੰਘ ਅਤੇ ਅਮਨਦੀਪ ਕੌਰ ਪੁੱਤਰੀ ਅੰਗਰੇਜ ਸਿੰਘ ਨੌਵੀਂ ਨੇ ਟੈਸਟ ਪਾਸ ਕੀਤਾ ਹੈ ਜਿਸ ਦੇ ਸਦਕਾ ਇਹਨਾਂ ਤਿੰਨਾਂ ਬੱਚਿਆਂ ਦੀ ਨਵੋਦਿਆ ਲਈ ਚੋਣ ਹੋਈ ਹੈ। ਇਹਨਾਂ ਬੱਚਿਆਂ ਨੂੰ ਸਕੂਲ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਹਨਾਂ ਹੋਣਹਾਰ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਮੌਕੇ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਤੋਂ ਇਲਾਵਾ ਮੈਨੇਜਿੰਗ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਸਿੱਧੂ, ਸਕੱਤਰ ਮੈਡਮ ਪਰਮਜੀਤ ਕੌਰ ਜਗਾ ਅਤੇ ਮੈਡਮ ਚਰਨਜੀਤ ਕੌਰ ਨਥੇਹਾ ਆਦਿ ਮੌਜ਼ੂਦ ਸਨ।

Back Home


Punjab Infoline For:
Laptop and PC
Site By:
Ludhiana Web Hosting