Punjab Infoline

ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

July 16, 2017
ਧੂਰੀ,16 ਜੁਲਾਈ (ਮਹੇਸ਼ ਜਿੰਦਲ) ਸਰਕਾਰੀ ਪ੍ਰਾਇਮਰੀ ਸਕੂਲ ਬਰੜਵਾਲ ਵੱਲੋਂ ਸਮੂਹ ਪਸਵਕ ਕਮੇਟੀ, ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਅਤੇ ਸਮੂਹ ਸਕੂਲ ਸਟਾਫ਼ ਦੇ ਸਹਿਯੋਗ ਨਾਲ ਵਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ 200 ਦੇ ਕਰੀਬ ਬੂਟੇ ਲਗਾਏ ਗਏ | ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਕੈਪਟਨ ਸ: ਜਸਵੰਤ ਸਿੰਘ, ਰਾਮ ਸਿੰਘ, ਗੁਰਮੁੱਖ ਸਿੰਘ ਸਮੇਤ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ: ਜਸਵੀਰ ਸਿੰਘ, ਸ: ਗੁਰਮੀਤ ਸਿੰਘ ਮੈਂਬਰ ਬਲਾਕ ਸੰਮਤੀ, ਸੈਂਟਰ ਹੈੱਡ ਟੀਚਰ ਸ: ਲਾਭ ਸਿੰਘ, ਨਾਇਬ ਸਿੰਘ, ਕਰਮ ਸਿੰਘ, ਨਾਜ਼ਰ ਸਿੰਘ, ਰਮੇਸ਼ ਗਰਗ, ਅਮਨਦੀਪ ਸਿੰਘ, ਵੀਰਪਾਲ ਕੌਰ, ਬਲਜੀਤ ਕੌਰ, ਕਮੇਟੀ ਮੈਂਬਰਾਂ ਤੋਂ ਇਲਾਵਾ ਸੈਂਟਰ ਹੈੱਡ ਟੀਚਰ ਸ: ਲਾਭ ਸਿੰਘ ਤੇ ਸਕੂਲ ਸਟਾਫ਼ ਨੇ ਵੀ ਹਿੱਸਾ ਲਿਆ |

Back Home


Punjab Infoline For:
Laptop and PC
Site By:
Ludhiana Web Hosting