Punjab Infoline

ਸੰਜੇ ਗਾਬਾ ਦੇ ਜਨਮ ਦਿਵਸ ਮੌਕੇ ਬੂਟੇ ਲਗਾਏ

July 16, 2017
ਸੰਗਰੂਰ,16 ਜੁਲਾਈ (ਸਪਨਾ ਰਾਣੀ) ਸਥਾਨਕ ਕਲੱਬ ਰੋਡ ਸੰਗਰੂਰ ਵਿਖੇ ਸੰਜੇ ਗਾਬਾ ਮੈਮੋਰੀਅਲ ਟਰੱਸਟ ਵੱਲੋਂ ਸਵ. ਸੰਜੇ ਗਾਬਾ ਦੀ ਯਾਦ ਵਿੱਚ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ ’ਤੇ ਰੁੱਖ ਲਗਾਓ ਜੀਵਨ ਬਚਾਉ ਮਹਾਉਤਸਵ ਪਿੱਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ। ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਵਿਜੈਇੰਦਰ ਸਿੰਗਲਾ ਐਮ. ਐਲ. ਏ. ਸੰਗਰੂਰ ਅਤੇ ਅਵੀਕੇਸ਼ ਗੁਪਤਾ ਐਸ.ਡੀ.ਐਮ. ਸੰਗਰੂਰ ਨੇ ਬੂਟੇ ਲਗਾ ਕੇ ਮਹਾਉਤਸਵ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਿੰਗਲਾ ਨੇ ਜਿੱਥੇ ਰੁੱਖਾਂ ਦੀ ਮਹੱਤਤਾ ਦੱਸੀ ਉਥੇ ਉਨ੍ਹਾਂ ਨੇ ਸੰਜੇ ਗਾਬਾ ਮੈਮੋਰੀਅਲ ਟਰੱਸਟ ਵੱਲੋਂ ਸ਼ਹਿਰ ’ਚ ਮਨਾਵਤਾ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸੁਭਾਸ਼ ਗਰੋਵਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਉੱਥੇ ਉਨ੍ਹਾਂ ਨੇ ਗਾਬਾ ਪਰਿਵਾਰ ਵੱਲੋਂ ਕੀਤੇ ਜਾਂਦੇ ਭਲਾਈ ਕੰਮਾਂ ਲਈ ਹਮੇਸ਼ਾ ਸਾਥ ਦੇਣ ਦਾ ਵਾਅਦਾ ਕੀਤਾ। ਕਲੱਬ ਦੇ ਪ੍ਰਧਾਨ ਸੰਜੀਵ ਸੰਜੂ ਵੱਲੋਂ ਆਈ ਸੰਗਤ ਅਤੇ ਲੇਬਰ ਯੂਨੀਅਨ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਰਿਪੂਦਮਨ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਮਹੇਸ਼ ਕੁਮਾਰ ਮੇਸ਼ੀ, ਮਿਉਂਸੀਪਲ ਕੌਂਸ਼ਲਰ ਸ੍ਰੀਮਤੀ ਸੀਮਾ ਗਾਬਾ, ਮੋਤੀ ਮਨਚੰਦਾ, ਸੰਦੀਪ ਦਾਨੀਆ, ਵਿਜੈ ਲੰਕੇਸ਼, ਜੋਗੀ ਰਾਮ, ਬੱਬੂ ਸੈਣੀ, ਸ਼ਿਵ ਮੰਦਿਰ ਸੰਸਥਾ ਸੰਗਰੂਰ, ਗੁਰੂਦੁਆਰਾ ਹਰਗੋਬਿੰਦਪੁਰਾ ਪ੍ਰਬੰਧਕ ਕਮੇਟੀ, ਅਰੋੜਾ ਸਭਾ ਸੰਗਰੂਰ ਦੇ ਅਹੁੱਦੇਦਾਰ, ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸ੍ਰ. ਸਰਬਜੀਤ ਸਿੰਘ ਰੇਖੀ, ਪ੍ਰਤਾਪ ਨਗਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ, ਡੀ.ਜੇ.ਐਸੋਸੀਏਸ਼ਨ ਪੰਜਾਬ ਪ੍ਰਧਾਨ ਪ੍ਰਕਾਸ਼ ਕਾਲਾ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਸ੍ਰ.ਹਰਜੀਤ ਸਿੰਘ, ਹੈਡ ਮਾਸਟਰ ਸ੍ਰੀ ਚੰਦਰ ਭਾਨ, ਨੱਥੂ ਲਾਲ ਢੀਂਗਰਾ, ਬਿੰਦਰ ਬਾਂਸਲ, ਜੋਗਿੰਦਰ ਕਾਲਾ, ਰਜਿੰਦਰ ਮੰਨਚੰਦਾ, ਨਰੇਸ਼ ਬਾਂਗੀਆਂ, ਨਵੀਨ ਬੱਗਾ, ਜਸਪਾਲ ਵਲੇਚਾ, ਰਮੇਸ਼ ਕੁਮਾਰ, ਅਸ਼ੋਕ ਕੁਮਾਰ, ਰਿਟਾਇਰਡ ਮੈਨੇਜਰ ਰਾਮ ਸਰੂਪ, ਪੂਰਨ ਸ਼ਰਮਾ, ਪਰਦੀਪ ਕਾਂਤ, ਦਵਿੰਦਰ ਮੰਨਚੰਦਾ ਆਦਿ ਨੇ ਹਾਜ਼ਰੀ ਲਗਵਾਈ ।

Back Home


Punjab Infoline For:
Laptop and PC
Site By:
Ludhiana Web Hosting