Punjab Infoline

ਮਨਰੇਗਾ ਸਕੀਮ ਤਹਿਤ ਟੋਬੇ ਦੀ ਸਾਫ ਸਫਾਈ ਦਾ ਕੰਮ ਸ਼ੁਰੂ ਕਰਵਾਇਆ

July 16, 2017
ਸੰਗਰੂਰ,16 ਜੁਲਾਈ (ਸਪਨਾ ਰਾਣੀ) ਵਿਜੈਇੰਦਰ ਸਿੰਗਲਾ ਐਮ.ਐਲ.ਏ. ਦੀ ਰਹਿਨੁਮਾਈ ਹੇਠ ਸਿੰਗਲਾ ਸਾਹਿਬ ਦੀ ਟੀਮ ਵੱਲੋਂ ਮਨਰੇਗਾ ਸਕੀਮ ਅਧੀਨ ਪਿੰਡ ਦੇਹਕਲਾ ਦੇ ਟੋਬੇ ਦੀ ਸਾਫ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ। ਸ੍ਰੀ ਵਿਕੀ ਗਰਚਾ ਕਾਂਗਰਸੀ ਆਗੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਇਸ ਸਕੀਮ ਅਧੀਨ ਪਿਛਲੀ ਸਰਕਾਰ ਦੇ ਕਾਟੀ ਸਮੇਂ ਤੋਂ ਬੰਦ ਪਏ ਕੰਮਾਂ ਨੂੰ ਸ਼ੁਰੂ ਕਰਵਾਇਆ ਗਿਆ ਹੈ। ਇਸ ਸਕੀਮ ਅਧੀਨ ਜਿਥੇ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉਥੇ ਨਗਰ ਦੀ ਵੀ ਸਾਫ ਸਫਾਈ ਹੋਵੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਨੱਥੂ ਲਾਲ ਢੀਂਗਰਾ ਸੂਬਾ ਸਕਤਰ, ਗੁਰਸੇਵ ਮਾਨ ਸਮਾਜ ਸੇਵਕ, ਗੋਰਵ ਸਿੋਗਲਾ, ਅਤੇ ਹੋਰ ਸਟਾਫ ਹਾਜਰ ਸੀ।

Back Home


Punjab Infoline For:
Laptop and PC
Site By:
Ludhiana Web Hosting