Punjab Infoline

ਮੈਡੀਕਲ ਟੈਕਨਾਲੋਜਿਸਟ ਐਸੋਸੀਏਸ਼ਨ ਨੇ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ

July 16, 2017
ਧੂਰੀ,16 ਜੁਲਾਈ (ਮਹੇਸ਼ ਜਿੰਦਲ) ਧੂਰੀ ਮੈਡੀਕਲ ਟੈਕਨਾਲੋਜਿਸਟ ਐਸੋਸੀਏਸ਼ਨ ਧੂਰੀ ਦਾ ਇੱਕ ਵਫਦ ਪ੍ਰਧਾਨ ਰਾਜ ਕੁਮਾਰ ਜਸੋਰੀਆ ਦੀ ਅਗਵਾਈ ਹੇਠ ਹਲਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਮਿਲਿਆ। ਮੁਲਾਕਾਤ ਦੌਰਾਨ ਵਫਦ ਵੱਲੋਂ ਵਿਧਾਇਕ ਨੂੰ ਸੌਂਪੇ ਗਏ ਮੰਗ ਪੱਤਰ ਰਾਹੀਂ ਰਾਜ ਅੰਦਰ ਪੰਜਾਬ ਰਾਜ ਲੈਬੋਰੇਟਰੀ ਕੌਂਸਲ ਦੇ ਗਠਨ ਅਤੇ ਰਜਿਸਟ੍ਰੇਸ਼ਨ ਕਰਵਾਉਣ ਦੀ ਮੰਗ ਕੀਤੀ ਗਈ। ਮੰਗ ਪੱਤਰ ਸੌਂਪਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜਿਵੇਂ ਦੇਸ਼ ਅੰਦਰ ਸਿਹਤ ਸਹੂਲਤਾਂ ਨਾਲ ਸਬੰਧਤ ਮੈਡੀਕਲ ਕੌਂਸਲ ਆਫ ਇੰਡੀਆ, ਡੈਂਟਲ ਕੌਂਸਲ ਆਫ ਇੰਡੀਆ, ਪੈਰਾ ਮੈਡੀਕਲ ਕੌਂਸਲ, ਪੰਜਾਬ ਨਰਸਿੰਗ ਕੌਂਸਲ ਅਤੇ ਫਾਰਮਾਸਿਸਟ ਕੌਂਸਲ ਆਫ ਇੰਡੀਆ ਕੰਮ ਕਰ ਰਹੀਆਂ ਹਨ, ਉਸੇ ਤਰ੍ਹਾਂ ਸਿਹਤ ਸਹੂਲਤਾਂ ਨਾਲ ਜੁੜੀਆਂ ਲੈਬੋਰੇਟਰੀਆਂ ਦੇ ਕੰਮ ’ਚ ਨਿਰਪੱਖਤਾ ਲਿਆਉਣ ਲਈ ਪੰਜਾਬ ਰਾਜ ਲੈਬੋਰੇਟਰੀ ਕੌਂਸਲ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹਾ ਹੋਣ ਨਾਲ ਜਿਥੇ ਸਿਹਤ ਸਹੂਲਤਾਂ ’ਚ ਸੁਧਾਰ ਹੋਵੇਗਾ ਉਥੇ ਯੋਗ ਅਤੇ ਕੁਆਲੀਫਾਈਡ ਟੈਕਨਾਲੋਜਿਸਟ ਹੀ ਲੋਕਾਂ ਦੀ ਸੇਵਾ ’ਚ ਆਉਣਗੇ। ਆਗੂਆਂ ਦੱਸਿਆ ਕਿ ਵਿਧਾਇਕ ਨੇ ਵਫਦ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਭਰੋਸਾ ਦਿੱਤਾ ਕਿ ਉਹ ਐਸੋਸੀਏਸ਼ਨ ਦੀ ਮੰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ’ਚ ਲਿਆਉਣਗੇ। ਇਸ ਮੌਕੇ ਹੋਰਨਾਂ ’ਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਏ. ਬੀ. ਸ਼ਰਮਾ, ਖਜਾਨਚੀ ਸੰਜੇ ਬਾਂਸਲ, ਮੀਤ ਪ੍ਰਧਾਨ ਅਜੇ ਕੁਮਾਰ, ਜਤਿੰਦਰ ਗੋਇਲ, ਜਗਸੀਰ ਸਿੰਘ, ਵਰਿੰਦਰ ਗੋਇਲ, ਡਿੰਪਲ ਕੁਮਾਰ, ਸਚਿਨ ਸਿੰਗਲਾ, ਗੌਰਵ ਸਿੰਗਲਾ ਤੇ ਅਮਨਦੀਪ ਸਿੰਘ ਵੀ ਮੌਜੂਦ ਸਨ ।

Back Home


Punjab Infoline For:
Laptop and PC
Site By:
Ludhiana Web Hosting