Punjab Infoline

ਸੜਕ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਵਿਅਕਤੀ ਜਖਮੀ

July 16, 2017
ਤਲਵੰਡੀ ਸਾਬੋ, 16 ਜੁਲਾਈ (ਗੁਰਜੰਟ ਸਿੰਘ ਨਥੇਹਾ)– ਉਪ ਮੰਡਲ ਤਲਵੰਡੀ ਸਾਬੋ ਦੇ ਲਾਗਲੇ ਪਿੰਡ ਭਾਗੀਵਾਂਦਰ ਦੇ ਪੀਰਖਾਨੇ ਅੱਗੇ ਇੱਕ ਮੋਟਰਸਾਈਕਲ ਤੇ ਕਾਰ ਵਿਚਕਾਰ ਵਾਪਰੇ ਹਾਦਸੇ ਵਿੱਚ ਚਾਰ ਲੋਕ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਜੱਗਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗਿੱਦੜਾਂ ਆਪਣੇ ਮੋਟਰਸਾਈਕਲ ਤੇ ਆਪਣੀ ਪਤਨੀ ਕੁਲਵਿੰਦਰ ਕੌਰ ਤੇ ਭਾਣਜੀ ਲਖਵਿੰਦਰ ਕੌਰ ਵਾਸੀ ਚੱਕ ਫਤਿਹ ਸਿੰਘ ਵਾਲਾ ਨੂੰ ਲੈ ਕੇ ਬਠਿੰਡਾ ਤੋਂ ਪਿੰਡ ਸੰਗਤ ਖੁਰਦ ਜਾ ਰਹੇ ਸਨ ਉਧਰ ਮਾਨਸਾ ਦਾ ਮਹਾਜਨ ਪਰਿਵਾਰ ਆਪਣੀ ਕਾਰ ਰਾਹੀਂ ਆਪਣੇ ਬੱਚੇ ਨੂੰ ਦਵਾਈ ਦਿਵਾਉਣ ਬਠਿੰਡਾ ਜਾ ਰਹੇ ਸਨ ਘਟਨਾ ਸਥਾਨ 'ਤੇ ਆ ਕੇ ਦੋਵਾਂ ਵਿਚਕਾਰ ਹਾਦਸਾ ਵਾਪਰ ਗਿਆ ਜਿੰਨ੍ਹਾਂ ਵਿੱਚ ਮੋਟਰਸਾਈਕਲ ਸਵਾਰ ਤੇ ਇੱਕ ਬੱਚਾ ਜਖਮੀ ਹੋ ਗਏ ਹਨ ਜਿੰਨਾਂ ਨੂੰ ਐਬੂਲੈਂਸ ਰਾਹੀਂ ਪਹਿਲਾਂ ਤਲਵੰਡੀ ਸਾਬੋ ਦੇ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਉਨ੍ਹਾਂ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮੋਰਸਾਈਕਲ ਤੇ ਕਾਰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Back Home


Punjab Infoline For:
Laptop and PC
Site By:
Ludhiana Web Hosting