Punjab Infoline

ਚੈਰੀਟੇਬਲ ਟਰੱਸਟ ਨੇ ਵੰਡੇ ਪੈੱਨਸ਼ਨ ਦੇ ਚੈੱਕ

July 16, 2017
ਸੰਗਰੂਰ,15 ਜੁਲਾਈ (ਸਪਨਾ ਰਾਣੀ) ਡਾ. ਐਸਪੀ ਸਿੰਘ ਓਬਰਾਏ ਵੱਲੋਂ ਚਲਾਏ ਜਾ ਰਹੇ ‘ਸਰਬੱਤ ਦਾ ਭਲਾ’ ਕੌਮਾਂਤਰੀ ਟਰੱਸਟ ਦੀ ਜ਼ਿਲ੍ਹਾ ਇਕਾਈ ਵੱਲੋਂ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਹੋਟਲ ਹਰਮਨ ਵਿੱਚ ਹਰ ਮਹੀਨੇ ਵਾਂਗ ਇਸ ਵਾਰ ਵੀ ਪੈੱਨਸ਼ਨ ਵੰਡ ਸਮਾਗਮ ਕੀਤਾ ਗਿਆ।
ਇਸ ਸਮੇਂ ਸੁਖਮਿੰਦਰ ਸਿੰਘ ਨੇ ਜਿਲ੍ਹੇ ਦੀ ਨਵੀਂ ਬਣੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦਿਲੋਂ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਸੇਵਾ ਮਿਸ਼ਨ ਨਾਲ ਜੁੜਨ ਤਾਂ ਜੋ ਵੱਧ ਤੋਂ ਵੱਧ ਲੋੜਵੰਦਾਂ ਦੀ ਸੇਵਾ ਕਰੀਏ। ਇਸ ਮੌਕੇ ਟਰੱਸਟ ਵੱਲੋਂ 180 ਲੋੜਵੰਦਾਂ ਨੂੰ ਪੈੱਨਸ਼ਨ ਦੇ ਚੈੱਕ ਦਿੱਤੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਸਿਲਾਈ ਤੇ ਕੰਪਿਊਟਰ ਸੈਂਟਰ ਵੀ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਪਿੰਡਾਂ ਦੇ ਲੋੜਵੰਦ ਕੁੜੀਆਂ ਮੁੰਡਿਆਂ ਨੂੰ ਆਤਮ ਨਿਰਭਰ ਹੋਣ ਲਈ ਸਿਖਲਾਈ ਦਿੱਤੀ ਜਾਂਦੀ ਹੈ ਅਤੇ 95 ਫੀਸਦ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਅੱਗੇ ਪੜ੍ਹਨ ਲਈ ਮਾਲੀ ਮਦੱਦ ਵੀ ਕੀਤੀ ਜਾਂਦੀ ਹੈ। ਇਸ ਮੌਕੇ ਜਨਰਲ ਸਕੱਤਰ ਬਲਕਾਰ ਸਿੰਘ ਖਜਾਨਚੀ ਕੁਲਵੰਤ ਸਿੰਘ ਬਾਜਵਾ, ਵਾਇਸ ਪ੍ਰਧਾਨ ਸੰਜੇ ਸ਼ਰਮਾ, ਡਾ. ਏਐਸ ਮਾਨ, ਪ੍ਰੋ. ਸੰਤੋਖ ਕੌਰ, ਜਗਦੇਵ ਸਿੰਘ ਮੋਹੀ, ਦਰਸ਼ਨ ਮਿੱਤਲ ਸੁਨਾਮ ਤੇ ਹੋਰ ਮੈਂਬਰ ਵੀ ਹਾਜ਼ਰ ਸਨ ।

Back Home


Punjab Infoline For:
Laptop and PC
Site By:
Ludhiana Web Hosting